ਹੈਨਰੀ ਵਿਲੀਅਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੈਨਰੀ, ਵਿਲੀਅਮ : ਸੰਨ 1803 ਵਿਚ ‘ਹੈਨਰੀ ਦਾ ਨਿਯਮ’ ਬਣਾਉਣ ਵਾਲੇ ਇਸ ਭੌਤਿਕ-ਵਿਗਿਆਨੀ ਅਤੇ ਰਸਾਇਣ-ਵਿਗਿਆਨੀ ਦਾ ਜਨਮ 12 ਦਸੰਬਰ, 1775 ਨੂੰ ਮਾਨਚੈਸਟਰ ਵਿਖੇ ਹੋਇਆ। ਇਸ ਨਿਯਮ ਅਨੁਸਾਰ ਇਕ ਦ੍ਰਵ ਦੁਆਰਾ ਸੋਖਿਤ ਗੈਸ ਦੀ ਮਾਤਰਾ ਦ੍ਰਵ ਅਤੇ ਗੈਸ ਵਿਚਕਾਰ ਦਾਬ-ਅੰਤਰ ਦੇ ਅਨੁਪਾਤੀ ਹੁੰਦੀ ਹੈ। ਸ਼ਰਤ ਇਹ ਹੈ ਕਿ ਕੋਈ ਰਸਾਇਣਿਕ ਕਿਰਿਆ ਨਾ ਹੋ ਰਹੀ ਹੋਵੇ। ਇਸ ਨੇ ਐਡਿਨਬਰਗ ਤੋਂ 1807 ਵਿਚ ਮੈਡੀਸਨ ਵਿਚ ਡਾਕਟਰ ਦੀ ਡਿਗਰੀ ਹਾਸਲ ਕੀਤੀ। ਜਦੋਂ ਭੈੜੀ ਸਿਹਤ ਨੇ ਇਸ ਨੂੰ ਮਜ਼ਬੂਰ ਕਰ ਦਿੱਤਾ ਤਾਂ ਇਹ ਡਾਕਟਰੀ ਦਾ ਧੰਦਾ ਛੱਡ ਕੇ ਰਸਾਇਣ-ਵਿਗਿਆਨ ਸਬੰਧੀ ਕੰਮ ਕਰਨ ਲੱਗ ਪਿਆ। ਇਸ ਨੂੰ 1808 ਵਿਚ ਕਾਪਲੇ ਮੈਡਲ ਨਾਲ ਸਨਮਾਨਿਆ ਗਿਆ ਅਤੇ ਅਗਲੇ ਸਾਲ ਰਾੱਇਲ ਸੋਸਾਇਟੀ ਦਾ ਫੈਲੋ ਬਣ ਗਿਆ। ਇਸ ਦੀ ‘ਐਲੀਮੈਂਟਸ ਆਫ਼ ਐਕਸਪੈਰੀ ਮੈਂਟਲ ਕੈਮਿਸਟਰੀ ਨਾਮੀ ਪੁਸਤਕ ਦੇ 11 ਐਡੀਸ਼ਨ ਛਪੇ। ਇਸ ਨੇ 2 ਸਤੰਬਰ, 1836 ਨੂੰ ਪੈਂਡਲਬਰੀ, ਲੈਂਕਾਸ਼ਿਰ ਵਿਖੇ, ਆਤਮ ਹੱਤਿਆ ਕਰ ਲਈ।

          ਹ. ਪੁ.––ਐਨ. ਬ੍ਰਿ. ਮਾ. 4 : 1029


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 492, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.